Thursday 22 November 2018

2. Punjabi wedding Ghoriya(Songs to sing in groom side) Maathe te chamkan vaal

Maathe te chamkan vaal

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2
ਆ ਵੇ ਬੰਨਾ, ਬਣਵਾ ਲੇ  ਸਗਨਾਂ ਦਾ ਗਾਨਾ ..2
ਗਾਨੇ ਦੇ ਫੁੱਮਣ ਚਾਰ,ਮੇਰੇ  ਬੰਨਰੇ ਦੇ

ਮੱਥੇ ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ ਲਗਵਾ ਲੇ , ਸ਼ਗਨਾਂ ਦੀ ਮਹਿੰਦੀ ..2
ਮਹਿੰਦੀ  ਦਾ ਰੰਗ ਸੁਹਾ ਲਾਲ, ਮੇਰੇ  ਬੰਨਰੇ ਦੇ

ਮੱਥੇ ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ , ਬਣਵਾ ਲੇ ਸ਼ਗਨਾਂ ਦਾ ਸਿਹਰਾ 
ਸਿਹਰੇ ਚ ਲਟਕਣ ਹਾਰ, ਮੇਰੇ  ਬੰਨਰੇ ਦੇ

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ 
ਜੋੜੀ ਭਰਾਵਾਂ ਦੇ ਨਾਲ, ਮੇਰੇ  ਬੰਨਰੇ ਦੇ

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

No comments:

Post a Comment