ਟੱਪੇ ਟੇਪਾਇਯਾ ਦੀ ਆਏ ਵਾਰੀ
ਮੇੱ ਕੁੜੀ ਜਲੰਧਰ ਸ਼ੇਹੇਰ ਦੀ ਟੈਪਿਯਾ ਤੋ ਨਾ ਹਾਰੀ......2
Punjabi
|
English
|
ਤੁਸੀ ਸਾਇਕਲ ਚਲਾਏ ਜਾਂਦੇ ਹੋ
ਓਹ ਤੁਹਾਡੀ ਕੀ ਲਗਦੀ
ਜਿਹ੍ਨੁ ਪਿਛੇ ਬਠਾਈ ਜਾਂਦੇ ਓ
|
Tusi cycle chalae jande ho
Oh tuhadi ki lagdi
Jisnu piche bithae jande ho
|
ਅਸੀ ਸਾਇਕਲ ਚਲਾਏ ਜਾਂਦੇ ਹਾ
ਓਹ ਮੇਰੀ ਓਹ ਲਗਦੀ ਜਿਸਨੂ ਪਿਛੇ ਬਿਠਾਈ ਜਾਂਦੇ ਆ
|
Asi cycle chale jande ha
Oh meri oh lagdi
Jisnu piche bhithae jande ha
|
ਕੋਠੇ ਤੇ ਗ੍ਲਾਸੀ ਏ
ਕੋਠੇ ਤੇ ਗ੍ਲਾਸੀ ਏ
ਆਇਆ ਦੀਆ ਲਖ ਖੁਸ਼ਿਯਾ
ਤੁਰ ਗੇਯੋ ਦੀ ਉਦਾਸੀ ਈ
|
Kothe te glassi ee
Kothe te glassi ee
Aaeya diya lakh
kushiya
Tur geyo di udasi ee
|
ਕੋਠੇ ਤੇ ਕਿਲ ਮਹਿਯਾ
ਕੋਠੇ ਤੇ ਕਿਲ ਮਹਿਯਾ
ਲੋਕਾ ਦੀਆ ਰੋਣ ਆਖੇਆ
ਸਾਡਾ ਰੋਂਦਾ ਏ ਦਿਲ ਮਹਿਆ
|
Kothe te kill mahiya
Kothe te kill mahiya
Loka diya ron aakhiya
Sada ronda e dil mahiya
|
ਟੇਸ਼ਨ ਦੀਆ ਦੋ ਲੇਨਾ
ਟੇਸ਼ਨ ਦੀਆ ਦੋ ਲੇਨਾ
ਜਿਥੇ ਮਾਹੀ ਦਿਸ ਜਾਵੇ
ਓਥੇ ਬੈਠ ਕੇ ਰੋ ਲੇਨਾ
|
Teeshan diya do lena
Teeshan diya do lena
Jithe mahiya dis jave
Othe beth ke roo lena
|
ਦੋ ਪਤਰ ਅਨਾਰਾ ਦੇ
ਦੋ ਪਤਰ ਅਨਾਰਾ ਦੇ
ਸਾਡੀ ਗਲੀ ਲੰਘ ਮਹਿਆ
ਦੁਖ ਟੂਟਨ ਬਿਮਾਰਾ ਦੇ
|
Do patar anara de
Do patar anara de
Sadi gali langh mahiya
Dukh tutan bimara de
|
ਪਾਣੀ ਦੀਆ ਜੋਕਾ ਨੇ
ਪਾਣੀ ਦੀਆ ਜੋਕਾ ਨੇ
ਜਿੰਨਾ ਪਿਛੇ ਤੂ ਫਿਰਦੀ
ਸਾਡੀ ਜੁਤੀ ਦੀਆ ਨੋਕਾ ਨੇ
|
Paani diya joka ne
Paani diya joka ne
Jhena piche tu firda
Saadi juti diya noka ne
|
ਕੋਠੇ ਉਤੇ ਆ ਮਹਿਆ
ਕੋਠੇ ਉਤੇ ਆ ਮਹਿਆ
ਮਿਲਸਾ ਤਾ ਮਿਲ ਲੇ
ਨਹੀ ਤਾ ਖਸਮਾਨ ਖਾ ਮਹਿਆ
|
Kothe te aa mahiya
Kothe te aa mahiya
Milsa ta mill le
Nahi ta khasman kha mahiya
|
ਕੋਟ ਕਿੱਲੀ ਤੇ ਨਾ ਟਾਂਗੇਆ ਕਰੋ
ਕੋਟ ਕਿੱਲੀ ਤੇ ਨਾ ਟਾਂਗੇਆ ਕਰੋ
ਜੇ ਸਾਡੇ ਨਾਲ ਨਹੀ ਬੋਲਣਾ
ਸਾਡੀ ਗਲੀ ਵੀ ਨਾ ਲੰਗੇਆ ਕਰੋ
|
Coat killi te tangeya karo
Coat killi te tangiya kro
Je sade nal nahi bolna
Sadi gali nah langeya kro
|
ਕੋਟ ਕਿੱਲੀ ਤੇ ਟਾਂਗਾਗੇ
ਕੋਟ ਕਿੱਲੀ ਤੇ ਟਾਂਗਾਗੇ
ਗਲੀ ਤੁਹਾਡੇ ਪਿਓ ਦੀ ਨਹੀ
ਅਸੀ ਨਿਤ ਹੀ ਲੰਘਾਗੇ
|
Coat killi ute tanga ge
Coat killi ute tanga ge
Gali tuhade peo di nahi
Asi nitt hi langage
|
ਮਾਝ ਕਿਲ੍ਹੇ ਕੋਲ ਬਹਿ ਗਏ ਏ
ਸਾਡੇ ਵਲੋਂ ਨਾਹ ਕੋਈ ਨਾਹ ਗੱਲ ਤੇਰੇ ਵਲੋਂ ਰਹਿ ਗਏ ਏ| |
Majh kille kol beh gae ee
Majh kille kol beh gae ee
Sade valo nah koe na
Gal tere alo reh gae ee
|
ਚਹਾਪੜੀ ਵਿਚ ਆਂਬ ਤਰਦਾ
ਚਹਾਪੜੀ ਵਿਚ ਆਂਬ ਤਰਦਾ
ਯਾਰ ਦੀ ਜੁਦਾਯੀ ਨਾਲੋਂ
ਰਾਬ ਪੈਦਾ ਈ ਨਾ ਕਰਦਾ
|
Chapari vich aamb tarda
Chapari vich aamb tarda
Yaar di judae nalo
Rabb paeda hi nah krda
|
ਇਕ ਗੁੜ ਦੀ ਰੋੜੀ ਏ
ਨਾਲੇ ਮਾਹੀ ਛਲਾ ਲਾਹ ਲਿਆ
ਨਾਲੇ ਉਂਗਲ ਮਰੋੜੀ ਏ|
|
Ek gur di rohri ee
Nale mahiya chala lah leya
Nale ungal marori ee
|
ਤਤੀ ਰੇਤ ਕੜਾਹੀਆ ਦੀ
ਨਬਜ਼ਾ ਤੇ ਹਥ ਰਖ ਦੇ ਨਹੀ ਲੋੜ ਦੁਆਈਆ ਦੀ|
|
Taati rett karhahiya di
Nabja te hath rakh de nahi lor duaeya di
|
ਪਾਣੀ ਛੰਨੇ ਵਿਚੋ ਕਾਂ ਪੀਤਾ
ਤੇਰੇ ਵਿਚੋ ਰਬ ਦਿਸਿਆ
ਤੈਨੂੰ ਸਜਦਾ ਏ ਤਾ ਕੀਤਾ|
|
Pani chane vicho ka peeta
Tere icho rabb diseya
Tenu sajda hi ta kita
|
ਗਡੀ ਆ ਕੇ ਖਲੋ ਗਈ ਏ
ਜਿਹਨੂੰ ਤੂੰ ਲਭਦੀ ਫਿਰੇਂ
ਉਹਦੀ ਬਦਲੀ ਹੋ ਗਈ ਏ|
|
Gaddi aa ke khalo gae ee
Jisnu tu labdi fire
Usdi badly ho gae ee
|
ਗਡੀ ਆ ਗਈ ਏ ਟੇਸ਼ਣ ਤੇ
ਪਰਾ ਹੋ ਵੇ ਬਾਬੂ
ਸਾਨੂੰ ਮਾਹੀ ਵੇਖਣ ਦੇ|
|
Gadi aa gae e teshan te
Para ho ve babu
Sanu mahiya dekhn de
|
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇ ਚੜੇ ਨ ਚੜੇ
ਸਾਨੂੰ ਤੇਰੀ ਲੋਅ ਮਾਹੀਆ|
|
Kothe te khalo mahiya
Chann bhave chare nah chare
San uteri loh mahiya
|
ਸਾਡੀ ਗਲੀ ਸੱਪ ਰਹਿੰਦਾ
ਇਥੋਂ ਦੀ ਨਾ ਲੰਗਿਆ ਕਰੋ ਸਾਡੇ ਮਾਪਿਆਂ ਨੂੰ ਸ਼ਕ਼ ਪੈਂਦਾ | |
Saadi gali vich sapp rehnda
etho di nah langeya kro saade mapeya nu shaq penda |
ਮੁਰਗ ਛੋਲੇ ਬਣਾਇਆ ਕਰੋ
ਹੁਣ ਸਾਡਾ ਵਿਆਹ ਹੋ ਗਿਆ ਸਾਡੇ ਦਬੀ ਪੈਰੀ ਆਇਆ ਕਰੋ | |
Murg chole banaeai kro
Hun saada iah ho geya Sade daabi peri aaeya kro |
ਆਲੂ ਮਟਰ ਬਣਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ ਜੇੜੇ ਸੀਨੇ ਲਾਏ ਹੋਏ ਨੇ | |
Aalu matar banae hoe ne
Sade nalo bataan change Jhere sine lae hoe ne |
ਆਲੂ ਮਟਰ ਬਣਾਏ ਹੋਏ ਨੇ
ਖਾਣਾ ਤਾ ਖਾ ਸਾਜਨਾ ਅਸੀਂ ਪੈਸੇ ਲਾਏ ਹੋਏ ਨੇ| |
Aalu matar banae hoe ne
Khana hai ta kha sajna Asi paise lae hoe ne |
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਮਾਰਦਾ ਏ ਤੇਰੇ ਤੇ| |
Chita kukar banere te
Kashni dupatte valiye Munda marda e tere te |
ਅਸਮਾਨੀ ਸੱਤ ਤਾਰੇ
ਆਸਾ ਮੁੰਡਾ ਉਹ ਲੈਣਾ ਜਿਹੇਰਾ ਸਿਹਰੇ ਵਿੱਚੋ ਅੱਖ ਮਾਰੇ | |
Asmaani saat tare
Asa munda oh laina Jhera sehre vicho aakh mare |
ਬਾਗੇ ਵਿਚ ਜਾਇਆ ਕਰੋ
ਜਦੋ ਅਸੀਂ ਸੌ ਜਾਈਏ ਤੁਸੀਂ ਮੱਖੀਆਂ ਉਡਾਇਆ ਕਰੋ| |
Baage vich jaaeya kro
Jado asi soo jaeye Tusi makhiya uraeya kro |
ਬਾਗੇ ਵਿਚ ਜਾਇਆ ਕਰੋ
ਜੇ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜ੍ਹਾ ਖਾਇਆ ਕਰੋ| |
Baage vich jaeya kro
Je makhiya to dar lagda Gur thora khaeya kro |