Showing posts with label punjabi traditional songs lyrics. Show all posts
Showing posts with label punjabi traditional songs lyrics. Show all posts

Wednesday 9 October 2019

Punjabi wedding Suhag(Songs to sing in bride side) Hariye ni ras bhariye khajure

In Punjabi

ਹਾਰੀਏ ਨੀ ਰਸ ਭਰੀਏ ਖਜੁਰੇ.......ਕਿੰਨੇ ਦਿੱਤਾ ਏਨੀ ਦੂਰੇ

ਹਾਰੀਏ ਨੀ ਰਾਸ ਭਰੀਏ ਖ਼ਜੁਰੇ....ਕਿੰਨੇ ਦਿੱਤਾ ਏਨੀ ਦੂਰੇ
ਬਾਬੁਲ ਤਾ ਮੇਰਾ ਕੋਈ ਦੇਸਾਂ ਦਾ ਰਾਜਾ.....ਓਹਨੇ ਦਿੱਤਾ ਏਨੀ ਦੂਰੇ
ਮਾਤਾ ਤਾ ਮੇਰਾ ਕੋਈ ਦੇਸਾਂ ਦਾ ਰਾਣੀ....ਦਾਜ ਦਿਤਾ ਗਾਡ ਪੂਰੇ

ਹਾਰੀਏ ਨੀ ਰਾਸ ਭਰੀਏ ਖ਼ਜੁਰੇ......ਕਿੰਨੇ ਦਿੱਤਾ ਏਨੀ ਦੂਰੇ
ਚਾਚਾ ਤਾ ਮੇਰਾ ਕੋਈ ਦੇਸਾਂ ਦਾ ਰਾਜਾ....ਓਹਨੇ ਦਿੱਤਾ ਏਨੀ ਦੂਰੇ
ਚਾਚੀ ਤਾ ਮੇਰਾ ਕੋਈ ਦੇਸਾਂ ਦਾ ਰਾਣੀ........ਦਾਜ ਦਿਤਾ ਗਾਡ ਪੂਰੇ

ਹਾਰੀਏ ਨੀ ਰਾਸ ਭਰੀਏ ਖ਼ਜੁਰੇ.....ਕਿੰਨੇ ਦਿੱਤਾ ਏਨੀ ਦੂਰੇ
ਵੀਰਾ ਤਾ ਮੇਰਾ ਕੋਈ ਦੇਸਾਂ ਦਾ ਰਾਜਾ....ਓਹਨੇ ਦਿੱਤਾ ਏਨੀ ਦੂਰੇ
ਭਾਬੀ ਤਾ ਮੇਰਾ ਕੋਈ ਦੇਸਾਂ ਦਾ ਰਾਣੀ......ਦਾਜ ਦਿਤਾ ਗਾਡ ਪੂਰੇ

ਹਾਰੀਏ ਨੀ ਰਾਸ ਭਰੀਏ ਖ਼ਜੁਰੇ.ਕਿੰਨੇ ਦਿੱਤਾ ਏਨੀ ਦੂਰੇ
ਮਾਮਾ ਤਾ ਮੇਰਾ ਕੋਈ ਦੇਸਾਂ ਦਾ ਰਾਜਾ..ਓਹਨੇ ਦਿੱਤਾ ਏਨੀ ਦੂਰੇ
ਮਾਮੀ ਤਾ ਮੇਰਾ ਕੋਈ ਦੇਸਾਂ ਦਾ ਰਾਣੀ.......ਦਾਜ ਦਿਤਾ ਗਾਡ ਪੂਰੇ

Tuesday 8 October 2019

Punjabi wedding Suhag(Songs to sing in bride side) Beti channan de oole

In Punjabi 

ਬੇਟੀ ਚੰਦਨ ਦੇ ਓਹਲੇ ਓਹਲੇ ਕਿਓਂ ਖੜੀ?
ਬੇਟੀ ਚੰਦਨ ਦੇ ਓਹਲੇ ਓਹਲੇ ਕਿਓਂ ਖੜੀ?

ਮੈਂ ਤਾ ਖੜੀ ਸਾ ਬਾਬਲ ਜੀ ਦੇ ਦਵਾਰ,
ਬਾਬਲ ਵਰ ਲੋੜੀਏ.....

ਬੇਟੀ ਕਿਹੋ ਜਿਹਾ ਵਾਰ ਲੋੜੀਏ?

ਜਿਓਂ ਤਰੇਆ ਦੇ ਵਿਚੋ ਚਾਨ
ਚਨਾ ਵਿਚੋਂ ਕਹਨ ਕ੍ਣਹਿਯਾ ਵਰ ਲੋੜੀਏ....

ਭੇਣੇ ਚੰਦਨ ਦੇ ਓਹਲੇ ਓਹਲੇ ਕਿਓਂ ਖੜੀ?
ਭੇਣੇ ਚੰਦਨ ਦੇ ਓਹਲੇ ਓਹਲੇ ਕਿਓਂ ਖੜੀ?

ਮੈਂ ਤਾ ਖੜੀ ਸਾ ਵੀਰੇ ਜੀ ਦੇ ਦਵਾਰ,
 ਵੀਰੇ ਵਰ ਲੋੜੀਏ.....

ਭੇਣੇ ਕਿਹੋ ਜਿਹਾ ਵਾਰ ਲੋੜੀਏ?

ਜਿਓਂ ਤਰੇਆ ਦੇ ਵਿਚੋ ਚਾਨ
ਚਨਾ ਵਿਚੋਂ ਕਹਨ ਕ੍ਣਹਿਯਾ ਵਰ ਲੋੜੀਏ....

In English




Thursday 22 November 2018

1. Punjabi wedding Ghoriya (Songs to sing in groom side) Ghori sohdi kathiya de naal


Ghori sohdi kathiya de naal 


ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ ।
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।


ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਖਾਣਾ ਰਾਜਿਆਂ ਦਾ ਖਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ ।
ਕਲਗੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ ।
ਜੁਗਨੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜਾਮਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਤਣੀਆਂ ਦੇ ਨਾਲ ।
ਤਣੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ ।
ਕੇਹੀ ਸੋਹਣੀ ਤੇਰੀ ਚਾਲ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

 ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਪੁੱਤ ਸਰਦਾਰਾਂ ਦੇ ਅਖਵਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।