1. ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਬਾਗਾਂ ਦੇ ਵਿੱਚ ਰਹਿੰਦੀ…
ਘੋਟ-ਘੋਟ ਮੈਂ ਲਾਵਾਂ ਹੱਥਾਂ ਨੂੰ,
ਭੋਰੇ ਬਣ-ਬਣ ਲਹਿੰਦੀ…
ਬੋਲ ਸ਼ਰੀਕਾਂ ਦੇ,
ਮੈਂ ਨਾ ਬਾਬਲਾ ਸਹਿੰਦੀ…
Mehndi-mehndi har koyi kehndaa,
Mehndi-mehndi har koyi kehndaa,
Baagaan de vich rehndi…
Ghot-ghot main laawaan hatthan noon,
Bhore ban-ban lehndi…
Bol shareekaan de,
Main naa baablaa sehndi…
2. ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
Dior mere ne ikk din ladke,
khooh te paa leya chubaaraa,
tinn bhaant di itt lwaayi,
chaar bhaant da gaaraa,
aakad kaahdi ve,
jagg te fire kuaara…
aakad kaahdi ve,
jagg te fire kuaara…
3. ਢੋਲਕੀ ਵੀ ਵੱਜਦੀ, ਛੇਣੇ ਵੀ ਵੱਜਦੇ
ਢੋਲਕੀ ਵੀ ਵੱਜਦੀ, ਛੇਣੇ ਵੀ ਵੱਜਦੇ
ਨਾਲ ਤੁਮਬੇ ਵਾਲੀ ਵੱਜਦੀ ਤਾਰ ਕੁੜੀਓ
ਮੱਸੀ ਨੱਚਦੀ, ਮਾਸੜ ਦੇ ਨਾਲ ਕੁੜੀਓ
Dholki v vajdi, cheene v vajde,
Dholki v vajdi, cheene v vajde,
Nale tumbi vali vajdi tar kurio,
Massi nachdi, masar de nal kurio
4.ਸਾਡਾ ਫੁਫੜ ਬੜਾ ਗਰੇਟ
ਸਾਡਾ ਫੁਫੜ ਬੜਾ ਗਰੇਟ
ਭੂਆ ਸਾਡੀ ਇੰਗਲਿਸ਼ ਬੋਲੇ
ਫੁਫੜ ਪੰਜਾਬੀ ਠੇਠ
Sada fufar bara great
Sada fufar bara great
Bhua sadi english bole
Fufar punjabi tteeth
5. ਬੁਆ ਆਏ ਲੋਹੜੀ ਵੰਡਣ
ਨਾਲ ਲਿਆਈ ਸੇਬ
ਬੁਆ ਆਏ ਲੋਹੜੀ ਵੰਡਣ
ਨਾਲ ਲਿਆਈ ਸੇਬ
ਦੇਖੋ ਬੁਆ ਨੇ ਖਾਲੀ ਕਰਤੀ ਫੁਫੜ ਦੀ ਜੇਬ
Bua aae lorhi vandan
Nal leae seb
Bua aae lorhi vandan
Nal leae seb
Dekho bua ne
Kahli krti fufar di jeb
6.ਧੀ ਵੀਰ ਦੀ ਭਤੀਜੀ ਮੇਰੀ
ਭੂਆ ਕਹਿ ਕੇ ਗਲ ਲੱਗਦੀ
ਧੀ ਵੀਰ ਦੀ ਭਤੀਜੀ ਮੇਰੀ
ਭੂਆ ਕਹਿ ਕੇ ਗਲ ਲੱਗਦੀ
Dhee veer di bhatiji meri
Bhua keh ke gall lagdi
Dhee veer di bhatiji meri
Bhua keh ke gall lagdi
7. ਸੁਆ ਸੁਆ ਸੁਆ
ਸ਼ੋਂਕ ਭਤੀਜੀ, ਪੂਰੇ ਕਰਦੀ ਭੂਆ
Suya suya suya
Shonk bhatiji de poore krdi bhua
8.ਪੱਟ ਲਿਆਏ ਛਲਿਆ, ਤੋੜ ਲਿਆਏ ਛਲਿਆ,
ਪੱਟ ਲਿਆਏ ਛਲਿਆ, ਤੋੜ ਲਿਆਏ ਛਲਿਆ,
ਮੈਨੂੰ ਦਿਓ ਵਧਾਇਆ ਜੀ,
ਮੈਂ ਚਾਚਾ ਵਿਆਹੁਣ ਚਲਿਆ
Patt liyae chaliya, Torr liyae chaliya
Patt liyae chaliya, Torr liyae chaliya
Menu deo vadaeya ji..
Mein Chacha viahon chali aa
9.ਤਾਏ ਮੇਰੇ ਦੀ ਵੱਡੀ ਨੌਕਰੀ
ਕੁਲ ਮੋਹੱਲਾ ਡਰਦਾ
ਤਾਏ ਮੇਰੇ ਦੀ ਵੱਡੀ ਨੌਕਰੀ
ਕੁਲ ਮਹੱਲਾ ਡਰਦਾ
ਨੀ ਪਰ ਤਾਈ ਮੋਹਰੇ
ਨੀ ਪਰ ਤਾਈ ਮੋਹਰੇ.. ਹਾਜੀ ਹਾਜੀ ਕਰਦਾ
ਨੀ ਪਰ ਤਾਈ ਮੋਹਰੇ.. ਹਾਜੀ ਹਾਜੀ ਕਰਦਾ
Taye meri di vadi nauki,
kull mohalla darda
Ni pr tai mohre,
Ni pr tai mohre, hanji hanji krda
Ni pr tai mohre, hanji hanji krda
10. ਬੱਲੇ ਬੱਲੇ ਬੱਲੇ ਬਾਈ ...
ਮਾਸੜ ਦੀ, ਮਾਸੜ ਦੀ ਗੋਗੜ ਹਾਲੇ ਵਈ
ਮਾਸੜ ਦੀ, ਮਾਸੜ ਦੀ, ਗੋਗੜ ਹਾਲੇ ਵਈ
Bale bale bale bai..
Massar di, massar di gogarh hale vae
Masar di, massar di gogarh hale vae
11.ਬਾਰੀ ਬਰਸੀ ਖੱਟਣ ਗਿਆ ਸੀ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਰੱਸੀ
ਔਖਾ ਹੋਵੇਗਾ ਚਾਚਾ, ਚਾਚੀ ਲਾਡਲੀ ਰੱਖੀ
Bari barsi khatn geya c
Bari barsi Khatn geya c
Khatt ke leyandi rassi
Aukha hovega chacha...chachi ladli rakhi
12. ਆਲੂ ਲੇਲੋ, ਗੰਢੇ ਲੇਲੋ
ਗੋਬੀ ਲੇਲੋ ਤੋਲ ਕੇ...
ਆਲੂ ਲੇਲੋ, ਗੰਢੇ ਲੇਲੋ
ਗੋਬੀ ਲੇਲੋ ਤੋਲ ਕੇ
ਚਾਚੇ ਮੇਰੇ ਨੇ ਚਿਤੱਰ ਖਾਦੇ
ਚਾਚੀ ਮੋਹਰੇ ਬੋਲ ਕੇ
Aalu lelo, gandhe lelo,
Gobi lelo toll ke,
Chache mere ne chitarr kae,
Chachi mohre bol ke
No comments:
Post a Comment