Ghoriya (ਘੋੜੀਆ)

1. Ghori charia veera


ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਇਕ ਹੱਥ ਲਾਲ ਚੁੰਨੀ,,,, ਇਕ ਹੱਥ  ਚ ਛੜੀ
ਫੂਲੀ ਭੈਣ ਨਾ ਸਮਾਵੇ ਵਾਗ ਘੋੜੀ ਦੀ ਫੜੀ
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਵੀਰ ਦਾੜੀ ਬਣਾ, ਭਾਬੀ ਕੋਲੋ ਸੂਰਮਾ ਪਵਾ
ਮਾ ਨੇ ਕਾਨੇ ਜਿਡਾ ਨੋਟ ਸੋਹਣੀ ਭਾਬੀ ਨੂ ਫੜਾਇਆ
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਭੈਣਾ ਚੱਲੀਆਂ ਬਾਹਰ ਪੂਰੀਆ ਟੌਰਾਂ ਕਢ ਕੇ
ਅਜ ਲਿਹੰਗੈ ਸੂਟ ਪਾਏ, ਵਾਲ ਖੁਲੇ ਛਡ ਕੇ 
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

ਗੀਤ ਸ਼ਗਨਾ ਦੇ ਚਾਚੀਆਂ ਤੇ ਤਾਈਆਂ ਗਾਉਦੀਆਂ
ਹੋ ਕੇ ਇਕਠੀਆ ਸ਼ਰੀਕਣਾ ਸਲਾਮੀ ਪਾਉਦੀਆ
ਘੋੜੀ ਚੜਿਆ ਵੀਰਾ…..ਨੀ ਵੀਰਾ ਘੋੜੀ ਚੜਿਆ…2
ਮਥੇ ਸਿਹਰਾ ਸਜਾਇਆ ਸੋਨੇ ਨਾਲ ਜੜਿਆ….2

2. Ghori sohdi kathiya de naal 


ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ ।
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।


ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਖਾਣਾ ਰਾਜਿਆਂ ਦਾ ਖਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਛੈਲ ਨਵਾਬਾਂ ਦੇ ਘਰ ਢੁੱਕਣਾ,
ਸਰਦਾਰਾਂ ਦੇ ਘਰ ਢੁੱਕਣਾ ।
ਉਮਰਾਵਾਂ ਦੀ ਤੇਰੀ ਚਾਲ,
ਵਿੱਚ ਸਰਦਾਰਾਂ ਦੇ ਤੇਰਾ ਬੈਠਣਾ ।
ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ ।
ਕਲਗੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ ।
ਜੁਗਨੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜਾਮਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਤਣੀਆਂ ਦੇ ਨਾਲ ।
ਤਣੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ ।
ਕੇਹੀ ਸੋਹਣੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

 ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਪੁੱਤ ਸਰਦਾਰਾਂ ਦੇ ਅਖਵਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

3. Nikki- nikki bundi, nikeya meh ve vaareh 


ਨਿੱਕੀ-ਨਿੱਕੀ ਬੂੰਦੀ, ਵੇ ਨਿੱਕਿਆ ਮੀਂਹ ਪਿਆ ਵਰ੍ਹੇ,
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ..2
ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ..2
ਹਾਥੀਆਂ ਦੇ ਸੰਗਲ ਤੇਰਾ ਬਾਪ ਫੜੇ ..2
ਘੋੜੀ ਦੇ ਤੇ ਸੋਹਣਾ ਵੀਰਾ ਚੜ੍ਹੇ  .2
ਭੈਣ ਵੇ ਸੁਹਾਗਣ ਤੇਰੀ ਵਾਗ ਫੜੇ .2
ਪੀਲੀ ਪੀਲੀ ਦਾਲ ਤੇਰੀ ਘੋੜੀ ਚਰੇ ..2
ਭਾਬੀ ਵੇ ਸੁਹਾਗਣ ਤੈਨੂੰ ਸੁਰਮਾ ਪਾਵੇ  ..2

ਨਿੱਕੀ-ਨਿੱਕੀ ਬੂੰਦੀ, ਵੇ ਨਿੱਕਿਆ ਮੀਂਹ ਪਿਆ ਵਰ੍ਹੇ,
ਮਾਂ ਵੇ ਸੁਹਾਗਣ ਪਾਣੀ ਵਾਰ ਪੀਵੇ ।

4. Maathe te chamkan vaal

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2
ਆ ਵੇ ਬੰਨਾ, ਬਣਵਾ ਲੇ  ਸਗਨਾਂ ਦਾ ਗਾਨਾ ..2
ਗਾਨੇ ਦੇ ਫੁੱਮਣ ਚਾਰ,ਮੇਰੇ  ਬੰਨਰੇ ਦੇ

ਮੱਥੇ ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ ਲਗਵਾ ਲੇ , ਸ਼ਗਨਾਂ ਦੀ ਮਹਿੰਦੀ ..2
ਮਹਿੰਦੀ  ਦਾ ਰੰਗ ਸੁਹਾ ਲਾਲ, ਮੇਰੇ  ਬੰਨਰੇ ਦੇ

ਮੱਥੇ ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ , ਬਣਵਾ ਲੇ ਸ਼ਗਨਾਂ ਦਾ ਸਿਹਰਾ 
ਸਿਹਰੇ ਚ ਲਟਕਣ ਹਾਰ, ਮੇਰੇ  ਬੰਨਰੇ ਦੇ

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2

ਆ ਵੇ ਬੰਨਾ, ਚੜ੍ਹ ਸ਼ਗਨਾਂ ਦੀ ਘੋੜੀ 
ਜੋੜੀ ਭਰਾਵਾਂ ਦੇ ਨਾਲ, ਮੇਰੇ  ਬੰਨਰੇ ਦੇ

ਮੱਥੇ  ਤੇ ਚਮਕਣ ਵਾਲ, ਮੇਰੇ  ਬੰਨਰੇ ਦੇ..2


5. Sone di ghori te, resham da dora

ਸੋਨੇ ਦੀ ਘੋੜੀ ਤੇ ਰੇਸ਼ਮ ਦਾ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,..2
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,..2
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,..2
ਮਾਮਾ ਵਿਆਹੁਣ ਭਾਣਜੇ ਨੂੰ ਚੱਲਿਆ,
ਛਾਪਾਂ ਨੇ ਲਿਸ-ਲਿਸ ਲਾਈ ਰਾਮਾ।


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,..2
ਚਾਚਾ ਵਿਆਹੁਣ ਭਤੀਜੇ ਨੂੰ ਚੱਲਿਆ,
ਰਥਾਂ, ਗੱਡੀਆਂ ਨੇ ਖੜ-ਖੜ ਲਾਈ ਰਾਮਾ।


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,..2
ਵੱਡਾ ਵਿਆਹੁਣ ਛੋਟੇ ਨੂੰ ਚੱਲਿਆ,
ਊਠਾਂ ਨੇ ਧੂੜ ਧਮਾਈ ਰਾਮਾ।


6. Shoneya veera ve

ਜਦੋ ਲੱਗਿਆ ਵੀਰਾ ਤੈਨੂੰ ਮਾਈਆਂ ,
ਤੇਰੀ ਮਾਂ ਨੂੰ ਮਿਲਣ , ਵਧਾਈਆਂ ਵੇ,
ਲਟਕੈਦੇੇ ਵਾਲ ਸੋਹਣੇ ਦੇ,
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ .
ਮੇਰੇ ਚੰਨ ਨਾਲੋਂ ਸੋਹਣਿਆਂ ਵੀਰਾ ਵੇ,
ਤੇਰੇ ਸਿਰ ਤੇ ਸੱਜੇ ਸੋਹਣਾ ਚੀਰਾ ਵੇ,
ਲਟਕੈਦੇੇ  ਵਾਲ ਸੋਹਣੇ ਦੇ ,
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.
ਜਦੋ ਚੜ੍ਹਿਆ ਵੀਰਾ, ਘੋੜੀ ਵੇ,
ਓਹਦੇ ਨਾਲ ਭਰਾਵਾਂ ਦੀ ਜੋੜੀ ਵੇ,
ਲਟਕੈਦੇੇ  ਵਾਲ ਸੋਹਣੇ ਦੇ,
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.
ਜਦੋ ਲੀਤੀਆਂ ਵੀਰਾ, ਲਾਵਾਂ ਵੇ,
ਤੇਰੇ ਕੋਲ ਖਲੋਤੀ ਮੈਂ ਗਾਵਾਂ ਵੇ,
ਲਟਕੈਦੇੇ  ਵਾਲ ਸੋਹਣੇ ਦੇ,
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.
ਜਦੋ ਲਿਆਂਦੀ ਵੀਰਾ, ਡੋਲੀ ਵੇ 
ਤੇਰੀ ਡੋਲੀ ਦੇ ਵਿਚ ਭੰਬੋਲੀ ਵੇ 
ਲਟਕੈਦੇੇ  ਵਾਲ ਸੋਹਣੇ ਦੇ,
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜੇਂਦੀ ਆਂ.


7. Ghori aae veera

ਘੋੜੀ ਆਈ ਵੀਰਾ, ਵੇ  ਆਈ ਚੜ੍ਹਨੇ ਨੂੰ,
ਆਪਣੀ ਦਾਦੀ ਮੰਗਵਾ ਲਾ,
 ਸ਼ਗਨ ਕਰਨੇ ਨੂੰ।
ਆਪਣਾ ਬਾਬਾ ਮੰਗਵਾ ਲਾ,
ਦੰਮਾਂ ਫੜਨੇ ਨੂੰ।
ਘੋੜੀ ਆਈ ਵੀਰਾ, ਵੇ  ਆਈ ਚੜ੍ਹਨੇ ਨੂੰ,
ਆਪਣੀ ਮਾਂ ਨੂੰ  ਮੰਗਵਾ ਲਾ,
 ਸ਼ਗਨ ਕਰਨੇ ਨੂੰ।
ਘੋੜੀ ਆਈ ਵੀਰਾ, ਵੇ ਆਈ ਚੜ੍ਹਨੇ ਨੂੰ,
ਆਪਣੀ ਵੀਰਾ ਮੰਗਵਾ ਲਾ,
ਮਸਤੀ ਕਰਨੇ ਨੂੰ।
ਘੋੜੀ ਆਈ ਵੀਰਾ, ਵੇ ਆਈ ਚੜ੍ਹਨੇ ਨੂੰ,
ਆਪਣੀ ਭਾਬੀ  ਮੰਗਵਾ ਲਾ,
ਸ਼ਗਨ ਕਰਨੇ ਨੂੰ।

No comments:

Post a Comment