Thursday 22 November 2018

Punjabi wedding Suhag(Songs to sing in groom side) Nikki- nikki bundi, nikeya meh ve vaareh

Nikki- nikki bundi, nikeya meh ve vaareh 


  • ਨਿੱਕੀ-ਨਿੱਕੀ ਬੂੰਦੀ,
    ਵੇ ਨਿੱਕਿਆ, ਮੀਂਹ ਵੇ ਵਰ੍ਹੇ,
    ਵੇ ਨਿੱਕਿਆ, ਮਾਂ ਵੇ ਸੁਹਾਗਣ,
    ਤੇਰੇ ਸ਼ਗਨ ਕਰੇ।
  • ਮਾਂ ਵੇ ਸੁਹਾਗਣ,
    ਤੇਰੇ ਸ਼ਗਨ ਕਰੇ।
    ਵੇ ਨਿੱਕਿਆ, ਦੰਮਾਂ ਦੀ ਬੋਰੀ,
    ਤੇਰਾ ਬਾਬਾ ਫੜੇ।
  • ਦੰਮਾਂ ਦੀ ਬੇਰੀ,
    ਤੇਰਾ ਬਾਬਾ ਵੇ ਫੜੇ।
    ਵੇ ਨਿੱਕਿਆ, ਹਾਥੀਆਂ ਸੰਗਲ,
    ਤੇਰਾ ਬਾਪ ਫੜੇ।
  • ਵੇ ਨਿੱਕਿਆ, ਹਾਥੀਆਂ ਸੰਗਲ
    ਤੇਰਾ ਬਾਪ ਫੜੇ।
    ਵੇ ਨਿੱਕਿਆ, ਨੀਲੀ ਵੇ ਘੋੜੀ,
    ਮੇਰਾ ਨਿੱਕੜਾ ਚੜ੍ਹੇ।
  • ਨੀਲੀ ਨੀਲੀ ਵੇ ਘੋੜੀ,
    ਮੇਰਾ ਨਿੱਕੜਾ ਚੜ੍ਹੇ।
    ਵੇ ਨਿੱਕਿਆ, ਭੈਣ ਸੁਹਾਗਣ
    ਤੇਰੀ ਵਾਗ ਫੜੇ।
  • ਭੈਣ ਵੇ ਸੁਹਾਗਣ
    ਤੇਰੀ ਵਾਗ ਫੜੇ
    ਵੇ ਨਿੱਕਿਆ, ਪੀਲ਼ੀ ਪੀਲ਼ੀ ਦਾਲ
    ਤੇਰੀ ਘੋੜੀ ਚਰੇ।
  • ਪੀਲ਼ੀ ਪੀਲ਼ੀ ਦਾਲ
    ਤੇਰੀ ਘੋੜੀ ਚਰੇ।
    ਵੇ ਨਿੱਕਿਆ, ਭਾਬੀ ਵੇ ਸੁਹਾਗਣ
    ਤੈਨੂੰ ਸੁਰਮਾ ਪਾਵੇ।
  • ਭਾਬੀ ਵੇ ਸੁਹਾਗਣ,
    ਤੈਨੂੰ ਸੁਰਮਾ ਪਾਵੇ।
    ਵੇ ਨਿੱਕਿਆ, ਰੱਤਾ ਰੱਤਾ ਡੋਲਾ
    ਮਹਿਲੀਂ ਆ ਵੇ ਵੜੇ।
  • ਰੱਤਾ-ਰੱਤਾ ਡੋਲਾ।
    ਮਹਿਲੀਂ ਆ ਵੇ ਵੜੇ।
    ਵੇ ਨਿੱਕਿਆ, ਵੇ ਮਾਂ ਵੇ ਸੁਹਾਗਣ
    ਪਾਣੀ ਵਾਰ ਪੀਵੇ।
In English:

Nikki nikki bondi, ve nikeya mehh ve vaare,
maa ve suhagan tere shagun kre..2
daama di bori tera baba fare...2
hathiya de sangal tera baap fare...2
nilli ve ghori tera nikra chare..2
bhen e suhagan teri vaag fare..2
pilli pilli daal teri ghori chare..2
bhabhi ve shuhagan tenu surma pave..
ratta ratta dhola mehli aa ve vare
maa ve suhagan pani vaar pevee...

1. Punjabi wedding Ghoriya (Songs to sing in groom side) Ghori sohdi kathiya de naal


Ghori sohdi kathiya de naal 


ਘੋੜੀ ਸੋਂਹਦੀ ਕਾਠੀਆਂ ਦੇ ਨਾਲ,
ਕਾਠੀ ਡੇਢ ਤੇ ਹਜ਼ਾਰ ।
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।


ਵਿੱਚ ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਖਾਣਾ ਰਾਜਿਆਂ ਦਾ ਖਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਚੀਰਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਕਲਗੀਆਂ ਦੇ ਨਾਲ ।
ਕਲਗੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਕੈਂਠਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਜੁਗਨੀਆਂ ਦੇ ਨਾਲ ।
ਜੁਗਨੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜਾਮਾ ਤੇਰਾ ਵੇ ਮੱਲਾ ਸੋਹਣਾ,
ਬਣਦਾ ਤਣੀਆਂ ਦੇ ਨਾਲ ।
ਤਣੀ ਡੇਢ ਤੇ ਹਜ਼ਾਰ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

ਜੁੱਤੀ ਤੇਰੀ ਵੇ ਮੱਲਾ ਸੋਹਣੀ,
ਵਾਹਵਾ ਜੜੀ ਤਿੱਲੇ ਨਾਲ ।
ਕੇਹੀ ਸੋਹਣੀ ਤੇਰੀ ਚਾਲ,
ਉਮਰਾਵਾਂ ਦੀ ਤੇਰੀ ਚਾਲ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।

 ਵਿੱਚ-ਵਿੱਚ ਬਾਗਾਂ ਦੇ ਤੁਸੀਂ ਆਓ,
ਚੋਟ ਨਗਾਰਿਆਂ 'ਤੇ ਲਾਓ ।
ਪੁੱਤ ਸਰਦਾਰਾਂ ਦੇ ਅਖਵਾਓ,
ਮੈਂ ਬਲਿਹਾਰੀ, ਵੇ ਮਾਂ ਦਿਆਂ ਸੁਰਜਣਾ ।