Friday 16 November 2018

Punjabi wedding boliyan for gidha in Punjabi and English

1. ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ…
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ…
ਨੀ ਚੰਦਰੇ ਨੂੰ ਇਸ਼ਕ ਬੁਰਾ
ਬਿਨ ਪੌੜੀ ਚੜ ਜਾਂਦਾ

sasse ni smjha lai putt noo,
ghar ni bgane janda…
ni ghar di shakkr boore vrgi,
gud chori da khanda…
ni chandare nu ishq bura
Bin pauri char janda


2. ਸੌਹਰੇ ਮੇਰੇ ਨੇ ਕੇਲੇ ਲਿਆਂਦੇ,
ਸੱਸ ਮੇਰੀ ਨੇ ਵੰਡੇ…
ਨੀ ਮੇਰੀ ਵਾਰੀ ਆਏਂ ਲਿਫ਼ਾਫ਼ਾ ਟੰਗੇ…
ਨੀ ਮੇਰੀ ਵਾਰੀ ਆਏਂ ਲਿਫ਼ਾਫ਼ਾ ਟੰਗੇ…

Sauhre mere ne kele liaande,
Sass meri ne vande…
Ni meri vaari aayen lifaafaa tange…
Ni meri vaari aayen lifaafaa tange....


3. ਸੱਸੇ ਲੜਿਆ ਨਾ ਕਰ,
ਐਵੇਂ ਸੜਿਆ ਨਾ ਕਰ,
ਬਹੁਤੀ ਔਖੀ ਏਂ ਤਾਂ…
ਘਰ ਵਿੱਚ ਕੰਧ ਕਰ ਦੇ..
ਸਾਡੇ ਬਾਪ ਦਾ ਜਵਾਈ…
ਸਾਡੇ ਵੱਲ ਕਰ ਦੇ..

Sasse ladiaa naa kar,
Aiven sadiaa naa kar,
Bahuti aukhi ain taan…
Ghar vich kandh kar de..
Saade baap da jwaayi…
Saade vall kar de...


4. ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਛੋਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…

Baari barsi khattan geya si,
Baari barsi khattan geya si,
khatt ke leyaande chhole…
ni main sass kuttni,
kuttni sandookaan ohle…
ni main sass kuttni,
kuttni sandookaan ohle….


5. ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…

Teri maan badi kupatti,
Mainoon paaun naa deve jutti,
Ve main jutti paauni ai,
Mundiaa raazi reh jaan gusse,
teri maan khadkaaoni ai…
Mundiaa raazi reh jaan gusse,
teri maan khadkaauni ai…


6. ਮੌਜਾਂ ਮਾਣੀਆਂ ਨੀ ਮਾਏ ਘਰ ਤੇਰੇ.
ਸੌਹਰੇ ਚੇਤੇ ਆਉਣਗੀਆਂ…

moja maniaa ni maae ghr tere,
sohre chete aongiaa…


7. ਮਾਪਿਆਂ ਤੇਰਿਆਂ ਨੇ ਅੱਡ ਕਰ ਦਿੱਤਾ,
ਦੇ ਕੇ ਛੱਪੜ ‘ਤੇ ਘਰ ਵੇ…
ਉੱਥੇ ਡੱਡੂ ਬੋਲਦੇ,
ਜਵਾਕ ਜਾਣਗੇ ਡਰ ਵੇ…

Maapeyaan teriaan ne add kar dittaa,
de ke chhappad te ghar ve…
utthe daddoo bolde,
jawaak jaange dar ve…


8. ਸਹੁਰੇ-ਸਹੁਰੇ ਨਾ ਕਰਿਆ ਕਰ ਨੀ…
ਸਹੁਰੇ-ਸਹੁਰੇ ਨਾ ਕਰਿਆ ਕਰ ਨੀ…
ਕੀ ਲੈਣਾ ਸਹੁਰੇ ਜਾ ਕੇ..?
ਪਹਿਲਾਂ ਤਾਂ ਦਿੰਦੇ ਖੰਡ ਦੀਆਂ ਚਾਹਾਂ…
ਫੇਰ ਦਿੰਦੇ ਗੁੜ ਪਾ ਕੇ..
ਨੀ ਰੰਗ ਤੇਰਾ ਬਦਲ ਗਿਆ…
ਦੋ ਦਿਨ ਸਹੁਰੇ ਜਾ ਕੇ..
ਨੀ ਰੰਗ ਤੇਰਾ ਬਦਲ ਗਿਆ…
ਦੋ ਦਿਨ ਸਹੁਰੇ ਜਾ ਕੇ..

Sauhre-sauhre naa karyaa kar nee…
Sauhre-sauhre naa karya kar nee…
Kee lainaa sauhre jaa ke..?
Pehlaan taan dinde gud diaan chaahaan…
Fer dinde gud paake..
Nee rang teraa badal gya…
do din sauhre jaa ke..
Nee rang teraa badal gya…
do din sauhre jaa ke..


9. ਸ਼ੌਂਕ ਨਾਲ ਗਿੱਧੇ ਵਿੱਚ ਆਵਾਂ,
ਬੋਲੀ ਪਾਵਾਂ ਸ਼ਗਨ ਮਨਾਵਾ,
ਸਾਉਣ ਦਿਆ ਵੇ ਬੱਦਲਾ,
ਮੈ ਤੇਰੇ ਜਸ ਗਾਵਾਂ,

shaunk nal giddhe vich aawa,
boli pawa shagan manava,
saun dia ve baddla,
mai tere jass gava,


10. ਊਰੀ ਊਰੀ ਊਰੀ…
ਨੀ ਅੱਜ ਦਿਨ ਸ਼ਗਨਾਂ ਦਾ,
ਨੱਚ-ਨੱਚ ਹੋ ਜਾ ਦੂਹਰੀ..
ਨੀ ਅੱਜ ਦਿਨ ਸ਼ਗਨਾਂ ਦਾ,
ਨੱਚ-ਨੱਚ ਹੋ ਜਾ ਦੂਹਰੀ..
ਨੀ ਅੱਜ ਦਿਨ ਸ਼ਗਨਾਂ ਦਾ…

Oori oori oori…
Nee ajj din shagnaan daa,
Nach-nach ho jaa doohri..
Nee ajj din shagnaan daa,
Nach-nach ho jaa doohri..
Nee ajj din shagnaan daa…


11. ਵਿਹੜਾ ਨੀ…
ਵਿਹੜਾ ਭਰਿਆ ਸ਼ਗਨਾਂ ਦਾ,
ਵਿਹੜਾ ਨੀ…
ਵਿਹੜਾ ਭਰਿਆ ਸ਼ਗਨਾਂ ਦਾ,
ਵਿਹੜਾ ਨੀ…

Vihdaa ni…
vihdaa bhariaa shagnaan daa,
vihdaa ni…
vihdaa bhariaa shagnaan daa,
vihdaa ni…

12. ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ,
ਬਾਗਾਂ ਦੇ ਵਿੱਚ ਰਹਿੰਦੀ…
ਘੋਟ-ਘੋਟ ਮੈਂ ਲਾਵਾਂ ਹੱਥਾਂ ਨੂੰ,
ਭੋਰੇ ਬਣ-ਬਣ ਲਹਿੰਦੀ…
ਬੋਲ ਸ਼ਰੀਕਾਂ ਦੇ,
ਮੈਂ ਨਾ ਬਾਬਲਾ ਸਹਿੰਦੀ…

Mehndi-mehndi har koyi kehndaa,
Mehndi-mehndi har koyi kehndaa,
Baagaan de vich rehndi…
Ghot-ghot main laawaan hatthan noon,
Bhore ban-ban lehndi…
Bol shareekaan de,
Main naa baablaa sehndi…


13. ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…

Dior mere ne ikk din ladke,
khooh te paa leya chubaaraa,
tinn bhaant di itt lwaayi,
chaar bhaant da gaaraa,
aakad kaahdi ve,
jagg te fire kuaara…
aakad kaahdi ve,
jagg te fire kuaara…


14. ਧਾਵੇ ਧਾਵੇ ਧਾਵੇ…
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੰਗਿਆੜਾਂ ਮਾਰੇ,
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟਿਆਰੇ…
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟਿਆਰੇ…

Dhaave dhaave dhaave…
raah jagraavaan de,
mundaa padhn sakoole jaawe,
raah vich kudi disgi,
mundaa vekh ke neeviaan paawe,
jad kudi door langh gayi,
mundaa dabb ke changhiaadaan maare,
fel kraa taa ni…
tain lammiye mutiyaare…
fel kraa taa ni…
tain lammiye mutiyaare…


15. ਸੁਣ ਨੀ ਕੁੜੀਏ, ਮਛਲੀ ਵਾਲੀਏ,
ਮਛਲੀ ਨਾ ਚਮਕਾਈਏ…
ਨੀ ਖੂਹ ਟੋਭੇ ਤੇਰੀ ਹੁੰਦੀ ਚਰਚਾ,
ਚਰਚਾ ਨਾ ਕਰਵਾਈਏ…
ਨੀ ਪਿੰਡ ਦੇ ਮੁੰਡਿਆਂ ਤੋਂ,
ਨੀਂਵੀਂ ਪਾ ਲੰਘ ਜਾਈਏ…

Sun ni kudiye, macchli waaliye,
Macchli naa chamkaayiye…
Ni khooh tobhe teri hundi charchaa,
Charchaa naa karwaayiye…
Ni pind de mundiaan ton,
Neenvi paa langh jaayiye…


16. ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ…
ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ…
ਨੱਚ-ਨੱਚ ਧਰਤੀ ਹਿਲਾਉਣ ਗੀਆਂ,
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…
ਨੀ ਅੱਜ ਗਿੱਧੇ ਵਿਚ ਭੜਥੂ ਪਾਉਣਗੀਆਂ…

jattiyaan panjaab diyaan uchiaan te lambiyaan…
jattiyaan panjaab diyaan uchiyaan te lambiyaan…
nach-nach dharti hilaaun giyaan,
ni ajj giddhe vich bhadthoo paaun giaan…
ni ajj giddhe vich bhadthoo paaun giaan…
ni ajj giddhe vich bhadthoo paaun giaan…


17. ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਇਆ ਪੱਖੀਆਂ…
ਘੁੰਡ ਵਿੱਚ ਕੈਦ ਕੀਤੀਆਂ,
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ…

Baari barsi khattan gya si,
Khatt ke leyaya pakhiaan…
Ghund vich kaid keetiaan,
Gora rang te sharbati akhiyaan…


18. ਅੰਗ-ਅੰਗ ‘ਚ ਜੋਬਨ ਡੁੱਲ੍ਹਦਾ,
ਕਿਹੜਾ ਦਰਜੀ ਨਾਪੂ…
ਮੈਂ ਕੁੜਤੀ ਲੈਣੀ ਆਉਣ-ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ…

Ang-ang ch joban dullhdaa,
Kihdaa darji naapu…
Main kudti laini aaon-jaan noon,
Bhaavein vik je munde daa baapu…


19. ਬਾਰੀ ਬਰਸੀ ਖੱਟਣ ਗਈ ਸੀ,
ਖੱਟ ਕੇ ਲਿਆਂਦਾ ਫ਼ੀਤਾ…
ਮਾਹੀ ਮੇਰਾ ਨਿੱਕਾ ਜਿਹਾ,
ਖਿੱਚ ਕੇ ਬਰਾਬਰ ਕੀਤਾ…

Baari barsi khattan gyi si,
Khatt ke leyaanda feeta…
Maahi meraa nikka jiha,
Khich ke braabar keeta…


20. ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਇੱਕੋ ਤਵੀਤ ਉਹਦੇ ਘਰ ਦਾ ਨੀ,
ਜਦੋਂ ਲੜਦਾ,
ਤਾਂ ਲਾਹਦੇ ਲਾਹਦੇ ਕਰਦਾ ਨੀ…
ਜਦੋਂ ਲੜਦਾ,
ਤਾਂ ਲਾਹਦੇ ਲਾਹਦੇ ਕਰਦਾ ਨੀ…

Saare taan gehne mere maapeyaa ne paaye..
Saare taan gehne mere maapeyaa ne paaye..
ikko tweet ohde ghar daa nee,
Jadon lad-daa,
Taan laahde laahde kardaa nee…
Jadon lad-daa,
taan laahde laahde kardaa nee…


21. ਜੇ ਜੱਟੀਏ ਜੱਟ ਕੁੱਟਣਾ ਹੋਵੇ,
ਕੁੱਟੀਏ ਸੰਦੂਕਾਂ ਓਹਲੇ…
ਪਹਿਲਾਂ ਤਾਂ ਜੱਟ ਤੋਂ ਦਾਲ ਦਲਾਈਏ,
ਫੇਰ ਦਲਾਈਏ ਛੋਲੇ…
ਜੱਟੀਏ ਲਾ ਦਬਕਾ,
ਜੱਟ ਨਾ ਬਰਾਬਰ ਬੋਲੇ…
ਜੱਟੀਏ ਲਾ ਦਬਕਾ,
ਜੱਟ ਨਾ ਬਰਾਬਰ ਬੋਲੇ…

je jattiye jatt kuttnaa howe,
kuttiye sandookaan ohle…
pehlaan taan jatt ton daal dalaayiye,
fer dalaayiye chhole…
jattiye laa dabkaa,
jatt naa braabar bole…
jattiye laa dabkaa,
jatt naa braabar bole…


22. ਗੜ੍ਹ-ਗੜ੍ਹ ਕਰਦੇ ਬੱਦਲ ਵਰਦੇ,
ਰੁੜ ਗਿਆ ਛੜੇ ਦਾ ਕੋਠਾ,
ਪਾਣੀ ਪਾਣੀ ਹੋ ਗਿਆ ਸਾਰੇ…
ਡਿੱਗ ਪਈ ਖਾ ਕੇ ਗੋਤਾ,
ਅੱਖੀਆਂ ਮਾਰ ਗਿਆ…
ਜੈਲਦਾਰ ਦਾ ਪੋਤਾ,

gad-gad karde baddl varde,
rudd gia chde da kotha,
pani pani ho gia sare…
digg pai kha ke gota,
aakhian maar gia…
jaildar da pota,


23. ਉਰਲੇ ਬਜਾਰ ਨੀ ਮੈਂ,
ਹਾਰ ਕਰਾਉਣੀ ਆਂ…
ਪਰਲੇ ਬਜਾਰ ਨੀ ਮੈਂ,
ਬੰਦ ਗਜਰੇ…
ਅੱਡ ਹੋਊਂਗੀ ਜਠਾਣੀ ਤੈਥੋਂ,
ਲੈਕੇ ਬਦਲੇ…

Urle bazaar ni main,
haar kraauni aan…
Parle bazaar ni main,
Band gajre…
Add houngi jthaani taithon,
laike badle…


24. ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ…
ਵੇ ਮੈ ਕੱਲ ਦੀ ਕੁੜੀ…

ikk cha di pudi,
ikk khand di pudi,
jija akkhian na mar…
ve mai kall di kudi…


25. ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ..
ਜੇਠ ਦੀਆਂ ਅੱਖਾਂ ਵਿੱਚ ਪਾ ਦਿੰਨੀਂ ਆਂ,
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…
ਨੀ ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ…

Kore-kore koonde vich mirchaan main ragdaan..
Jeth diyaan akhaan vich paa dinni aan,
Nee ghund kadhne dee alkh mitaa dinni aan…
Nee ghund kadhne dee alkh mitaa dinni aan…


26. ਸੁਣ ਨੀ ਮੇਲਣੇ ਮਛਲੀ ਵਾਲੀਏ,
ਨਾ ਕਰ ਝਗੜੇ-ਝੇੜੇ…
ਨੀ ਚੜ੍ਹੀ ਜਵਾਨੀ ਲੁਕੀ ਨਾ ਰਹਿਣੀ,
ਖਾ ਪੀ ਕੇ ਦੁੱਧ-ਪੇੜੇ…
ਨੀ ਨਾਨਕਿਆਂ ਦਾ ਮੇਲ ਵੇਖਕੇ,
ਮੁੰਡੇ ਮਾਰਦੇ ਗੇੜੇ…
ਨੀ ਨੱਚ ਲੈ ‘ਸ਼ਾਮ ਕੁਰੇ’,
ਦੇ ਲੈ ਸ਼ੌਂਕ ਦੇ ਗੇੜੇ…

Sun ni melne machhli waaliye,
Naa kar jhagde-jhede…
Ni chadhi jawaani luki naa rehni,
khaa pee ke dudh-pede…
Ni naankeyaan da mel vekhke,
Munde maarde gede…
Ni nacch lai ‘shaam kure’,
De lai shaunk de gede…


27. ਨਖਰੋ ਮਾਮੀ ਨੇ ਜੌੜੇ ਜੰਮੇ,
ਇੱਕ ਬੱਕਰੀ ਇਕ ਲੇਲਾ,
ਨੀ ਮਾਮੀ ਇਹ ਕੀ ਰੌਣਕ ਮੇਲਾ…

Nakhro mami ne jaude jamme,
ikk bakkri ikk lela,
ni mami ih ki raunk mela…


28. ਰੜਕੇ ਰੜਕੇ ਰੜਕੇ…
ਮਾਮੇ ਦਾ,
ਡਿੱਗੇ ਪਏ ਦਾ ਕਾਲਜਾ ਧੜਕੇ…
ਕਹਿੰਦਾ ਉੱਠ ਲੈਣ ਦੇ,
ਤੇਰੀ ਖ਼ਬਰ ਲਊਂਗਾ ਤੜਕੇ…

radke radke radke…
mame da,
digg pae da kalja dhadke…
kehnda uth lain de,
teri khabar laooga tadke…


29. ਰੜਕੇ ਰੜਕੇ ਰੜਕੇ…
ਨਾਨਕ ਸ਼ੱਕ ਦਾ ਟਾਈਮ ਹੋ ਗਿਆ,
ਮਾਮਾ-ਮਾਮੀ ਲੜਪੇ…
ਨੀ ਮਾਮਾ ਮਾਮੀ ਨੇ,
ਕੁੱਟਿਆ ਦਲਾਨ ਵਿੱਚ ਖੜ੍ਹ ਕੇ…

Radke Radke Radke…
Nanak shakk da taim ho gia,
Mama-Mami ladpe…
Ni Mama Mami ne,
kuttia dlan vich khad ke…


30. ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ,

saaun vir kathian kre,
bhado chandri vichode pawe,



31. ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੋਗਾ…
ਬਈ ਮੋਗੇ ਦਾ ਇੱਕ ਸਾਧ ਸੁਣੀਂਦਾ,
ਬੜੀ ਸੁਣੀਂਦੀ ਸੋਭਾ…
ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ,
ਮਗਰੋਂ ਮਾਰਦਾ ਗੋਡਾ…
ਨੀ ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨਾ ਜੋਗਾ…
ਨੀ ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨਾ ਜੋਗਾ…

Pindaan vichon pind suneeda,
Pindaan vichon pind suneeda,
Pind suneeda moga…
Bayi moge da ikk saadh suneeda,
Badi suneeda sobhaa…
Aaundi jaandi noon ghada chakaaunda,
Magron maarda goda…
Nee lakk teraa patla jiha,
Bhaar sehan naa joga…
Nee lakk teraa patla jiha,
Bhaar sehan naa joga…


32. ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਾੜੀ…
ਮਾੜੀ ਦੀਆਂ ਦੋ ਕੁੜੀਆਂ ਸੁਣੀਦੀਆਂ,
ਇੱਕ ਪਤਲੀ ਇੱਕ ਭਾਰੀ…
ਪਤਲੀ ਨੇ ਤਾਂ ਵਿਆਹ ਕਰਵਾ ਲਿਆ,
ਭਾਰੀ ਅਜੇ ਕੁਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…

Pindaan vichon pind suneeda,
Pind suneedaa maadi…
Maadi diyaan do kudiaan suneediaan,
ikk patli ikk bhaari…
patli ne taan viaah karwaa liaa,
bhaari aje kuaari…
aape lai jaange,
jihnoon laggi piaari…
aape lai jaange,
jihnoon laggi piaari…


33. ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…
ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ…

hare-hare ghaa utte sapp fookaan maardaa…
hare-hare ghaa utte sapp fookaan maardaa…
bhajjo veero ve baapu kalla majhaan chaardaa…
bhajjo veero ve baapu kalla majhaan chaardaa…


34.  ਆ ਵੇ ਨਜਾਰਾ, ਬਹਿ ਵੇ ਨਜਾਰਾ
ਬੋਤਾ ਬੰਨ੍ਹ ਦਰਵਾਜ਼ੇ,
ਵੇ ਬੋਤੇ ਤੇਰੇ ਨੂੰ ਭਾਅ ਦਾ ਟੋਕਰਾ
ਤੈਨੂੰ ਦੋ ਪਰਸ਼ਾਦੇ
ਗਿੱਧੇ ਵਿੱਚ ਨੱਚਦੀ ਦੀ, ਧਮਕ ਪਈ ਦਰਵਾਜੇ।


35. ਬਾਰੀ ਬਰਸੀ ਖੱਟਣ ਗਿਆ ਸੀ
ਖਟ ਕੇ ਲਿਆਂਦੀ ਪ੍ਰਾਤ
ਅੱਜ ਮੇਰੇ ਵੀਰੇ ਦੀ ਸ਼ਾਗੁਣਾ ਵਾਲੀ ਰਾਤ


36. ਸੁਣ ਨੀ ਕੁੜੀਏ ਨੱਚਣ ਵਾਲੀਏ, ਨੱਚਦੇ ਨਾਹ ਸ਼ਰਮਾਈਏ
ਨੀ ਹਾਣ ਦੀਆਂ ਨੂੰ ਹਾਣ ਪਿਆਰਾ, ਹਾਣ ਬਿਨਾ ਨਾਹ ਲਾਈਏ
ਬਿਨ ਤਾਲੀ ਨਾਹ ਸੱਜਦਾ ਗਿੱਧਾ, ਤਾਲੀ ਖੂਬ ਵਜਾਈਏ
ਨੀ ਕੁੜੀਏ ਹਾਣ ਦੀਏ, ਖ਼ਿਚ ਕੇ ਬੋਲੀਆ ਪਾਈਏ


37. ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਬਤਾਉ
ਬਹਿ ਜਾ ਮੇਰੇ ਸਾਈਕਲ ਤੇ
ਟਲਿਆ ਵਜਾਂਦਾ ਜਾਓ


38. ਬਾਰੀ ਬਰਸੀ ਖਟਨ ਗਿਆ ਸੀ
ਖੱਟ ਕੇ ਲਿਆਂਦੀ ਚਾਂਦੀ
ਵੇ ਛਤਰੀ ਦੀ ਛਾਂ ਕਰਦੇ
ਵੇ ਮੈਂ ਅੰਬ ਚੁਪਦੀ ਜਾਂਦੀ।


39. Girls- ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਬੇਰੀ
ਬੁੱਢੀ ਹੋਗੀ ਅਤਰ ਕੌਰੇ
ਹੁਣ ਢਲਗੀ ਜਵਾਨੀ ਤੇਰੀ

Biji- ਲਮੀਏ ਨੀ ਲਜੀਏ ਨੀ ਸੁਣ ਮੁਟਿਆਰੇ
ਜਦੋਂ ਜਵਾਨੀ ਚੜਦੀ ਕ
ਮੈਂ ਵੀ ਉੱਡਣ ਨਾਗ ਵਾਂਗੂੰ ਲੜਦੀ ਸੀ


40. ਵੇ ਤੂੰ ਲੰਘ ਲੰਘ ਲੰਘ
ਵੇ ਤੂੰ ਪਰਾ ਹੋ ਕੇ ਲੰਘ
ਏਥੇ ਪਿਆਰ ਵਾਲੀ ਬੀਨ ਨਾਹ ਵਜਾਈ ਮੁੰਡਿਆ
ਵੇ ਮੈਂ ਨਾਗ ਦੀ ਬੱਚੀ, ਨਹ ਹੱਥ ਲਾਈ ਮੁੰਡਿਆ


41. ਮੈਨੂੰ ਸੀ ਕਹਿੰਦਾ ਬੋਹਤਾ ਬੋਲਦੀ
ਮੈਂ ਵੀ ਰੱਖ ਲਿਆ ਸੀ ਮੋਣ ਕੁੜੀਓ
ਮਾਹੀਆ ਉੱਚੀ ਉੱਚੀ ਲੱਗ ਪਿਆ ਰੋਣ ਕੁੜੀਓ
ਨੀ ਸੋਹਣਾ ਉੱਚੀ ਉੱਚੀ ਲਗ ਗਿਆ ਰੋਣ ਕੁੜੀਓ


42. ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ.......
ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ........
ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ.......
ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ.......


43. ਬਾਰੀ ਬਰਸੀ ਖੱਟਣ ਗਿਆ ਸੀ
ਹੋ ਬਾਰੀ ਬਰਸੀ....
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾਂ ਪਤਾਸਾ...
ਚੁੰਨੀ ਨਾਲ ਸਿਰ ਢੱਕਦੀ,ਨੰਗਾਂ ਰੱਖਦੀ ਕਲਿੱਪ ਵਾਲਾ ਪਾਸਾ..


44. Santo banto hoyian kathiyan laggiyan karan magroori
Santo banto hoyian kathiyan laggiyan karan magroori
Aah kuri aagi oh kuri aagi Aah kuri aagi oh kuri aagi
paake suit sandhoori Jida lack patlaaaa
Jida lakk patla nach nach horju doohri
Jida lakk patla nach nach hoju doohri

45. Sass meri de 5-7 munde
Sass meri de 5-7 munde
Lambi rail banavaage koi aavega koi jaavega
Fir gaddiyan motraannnnnnnn
Fir gaddiyan motran paa paa paa
Fir gaddiyan motran pee pee pee
Fir gaddiyan motran paa paa paa
Fir gaddiyan motran pee pee pee

47. ਨੀ ਭੂਆ ਫੁੱਫੜ ਦਾ ਕੀ ਹਾਲ ਏੇ
ਬਾਰੀ ਬਰਸੀ ਖੱਟਣ ਗਿਆ ਸੀ, ਬਟੂਏ ਚ ਪੈਸੇ ਪਾ ਕੇ
ਤੁਹਾਡਾ ਫੁਫੜ ਖੱਟਣ ਗਿਆ ਸੀ, ਬਟੂਏ ਚ ਪੈਸੇ ਪਾ ਕੇ
ਨੀ ਭੂਆ ਫਿਰ ਖੱਟ ਕੇ ਕੀ ਲਿਆਂਦਾ
ਨੀ ਖੱਟ ਕੇ ਸੁਆਹ ਲਿਆਣਾ ਸੀ
ਨੀ ਲੁਧਿਆਣੇ ਟੇਸ਼ਨ ਤੋਂ ਮੁੜ ਆਇਆ ਜੈਬ ਕਟਾਕੇ
ਲੁਧਿਆਣੇ ਟੇਸ਼ਨ ਤੋਂ ਮੁੜ ਆਇਆ ਜੈਬ ਕਟਾਕੇ

48. ਸਹਿਰਾ ਵਿਚ ਸ਼ਹਰ ਸੁਣੀਦਾ
ਸਹਿਰ ਸੁਣੀਦਾ ਪਟਿਆਲਾ 
ਵਈ ਓਥੋਂ ਦਾ ਇੱਕ ਗੱਭਰੂ ਸੁਣੀਂਦਾ
ਖੁੰਡਿਆ ਮੁੱਛਾਂ ਵਾਲਾ
ਹਾਏ ਨੀਂ ਮੁੰਡਾ ਬੰਨਦਾ ਚਾਦਰਾ
ਹੱਥ ਵਿਚ ਖੂੰਡਾ ਕਾਲਾ
ਮਾਏ ਨੀਂ ਪਸੰਦ ਆ ਗਿਆ 
ਮੁੰਡਾ ਹਾਣ ਦਾ ਸਰੂ ਜਹੇ ਕਢ ਵਾਲਾ


Shehra vichon shehar sunida,
Shehar sunida patiala,
Vyi othon da ik gabhru sunida,
Kundian mushan wala,
Haye ni munda bannda chadra,
Hath vich khoonda kala,
Maaye ni pasand aa gya,

Munda haan da saru jehe kadh wala..

49. ਗੋਰਿਆ ਬਾਹਾ ਵਿੱਚ ਕੱਚ ਦੀਆ ਚੂੜੀਆ
ਵੇਖੀ ਮੇਰੇ ਪੈਰਾਂ ਕ ਪੰਜੇਬ ਛਣਕੇ
ਅੱਜ ਨੱਚਣਾ ਮੈਂ ਗਿੱਧੇ ਚ ਪਟੋਲਾ ਬਣਕੇ


Goriyan Bahaan De Vich Kach Diyan Chooriyan,
Vekhi Mere Pairan Ch Punjeb Shanke,

Ajj Nachna Mein Gidhe Ch Patola Banke..!!

50. ਲੱਡੂ ਖਾਦੇ ਵੀ ਬਥੇਰੇ
ਲੱਡੂ ਵੰਡੇ ਵੀ ਬਥੇਰੇ
ਅੱਜ ਲਗ ਜੂ ਪਤਾ
ਨੀ ਤੂੰ ਨੱਚ ਬਰਾਬਰ ਮੇਰੇ
ਅੱਜ ਲੱਗ ਜੂ ਪਤਾ


Laddu Khaade Vi Bathere,
Laddu Wande Vi Bathere,
Ajj Lagju Pata,

Ni Tu Nach Barabar Mere..!!

51. ਭਾਬੀ ਆਖੇ ਵੇ ਦਿਓਰਾ
ਦਿਲ ਦੀਆਂ ਅੱਖ ਸੁਣਾਵਾ
ਬਿਨਾ ਦਰਸ਼ਨੋਂ ਤੇਰੇ ਦਿਓਰਾ
ਆਂ ਨੂੰ ਮੂੰਹ ਨਾ ਲਾਵਾ
ਗਿੱਧੇ ਦੇ ਵਿਚ ਖੜਕੇ ਤੇਰੇ ਨਾਂ ਤੇ ਬੋਲਿਆ ਪਾਵਾ
ਸੁਣਜਾ ਵੇ ਦਿਓਰਾ ਚੰਨ ਵਰਗੀ ਦਰਾਣੀ ਲਿਆਵਾ


Bhabi Aakhe Sun Ve Deora,
Dil Diyan Aakh Sunawa,
Bina Darshano Tere Deora,
Ann Nu Mooh Na Lawa,
Gidhe De Vich Khadke Tere,
Naa Te Boliyan Pawa,
Sunja Ve Deora

Chan Wargi Darani Leyawa..

52. ਬਣ ਠਣ ਕੇ ਮੁਟਿਆਰਾ ਆਇਆ 
ਆਇਆ ਪਟੋਲਾ ਬਣਕੇ
ਕੰਨਾਂ ਦੇ ਵਿੱਚ ਪਿੱਪਲ ਪੱਤੀਆਂ 
ਬਾਹੀ ਚੂੜਾ ਛਣਕੇ
ਗਿੱਧਾ ਜੱਟੀਆ ਦਾ ਵੇਖ ਸ਼ੋਕੀਨਾ ਖੜਕੇ


Ban Than Ke Muteyaran Ayian,
Ayian Patola Banke,
Kanna De Vich Pippli Pattiyan,
Baahi Choora Shanke,
Gidha Jattiyan Da, Vekh Shokina Kharhke,

Gidha Jattiyan Da, Vekh Shokina Kharhke..

53. ਜਾ ਵੇ ਢੋਲਣਾ, ਮੈਂ ਨਹੀਂ ਬੋਲਣਾ,...੨
ਤੇਰੀ ਮੇਰੀ ਬੱਸ ਵੇ
ਰਾਤੀਂ ਕਿੱਥੇ ਗਿਆ ਸੀ, ਕਿੱਥੇ ਗਿਆ ਸੀ ਦੱਸ ਵੇ...੨


Jaa Ve Dhola, Mein Nhi Bolna,
Jaa Ve Dholna, Mein Nhi Bolna,
Teri Meri Bas Ve,
Raati Kithe Gya Si, Kithe Gya Si Das Ve,

Raati Kithe Gya Si..?

54.(new bhabhi) ਚੰਨ ਵਰਗੀ ਭਰਜਾਈ, ਮੇਰਾ ਵੀਰ ਵਿਆਹ ਕੇ ਲਿਆਇਆ
ਹੱਥੀ ਓਹਦੇ ਛਾਪਾ ਛੱਲੇ
ਮੱਥੇ ਤਿਲਕ ਲਾਇਆ
ਜੁਗ ਜੁਗ ਜੀ ਭਾਬੋ, ਤੈਨੂੰ ਵੀਰ ਵਿਆਹ ਕੇ ਲਿਆਇਆ...


Chan Wargi Bharjayi Meri Veer Viah Ke Leyaya..
Hathi Ohde Chaapan Challe..
Mathe Tikka Laya..
Jug Jug Jee Bhabo, Tenu Veer Viah Ke Leyaya..

Jug Jug Jee Bhabo, Tenu Veer Viah Ke Leyaya..!!

55. ਮੇਰੀ ਚੁੰਨੀ ਦੇ ਸਿਤਾਰੇ ਜਿਵੇਂ ਅੰਬਰਾਂ ਤੇ ਤਾਰੇ..੨
ਅੱਜ ਪੈਂਦਾ ਲਿਸ਼ਕਾਰੇ ਸੱਤ ਰੰਗ ਵਰਗਾ
ਮੁੰਡਾ ਮੋਹ ਲਿਆ ਹੋੲੇ
ਮੁੰਡਾ ਮੋਹ ਲਿਆ ਸੋਨੇ ਦੀ ਵੰਗ ਵਰਗਾ...


Meri Chunni De Sitare Jiven Ambran Te Taare..
Meri Chunni De Sitare Jiven Ambran Te Taare..
Ajj Penda Lishkare Sat Rang Warga..
Munda Moh Leya Hoye..
Munda Moh Leya Sone Di Wang Warga..!!


56. ਆ ਵੇ ਨਾਜਰਾ, ਬਿਹ ਵੇ ਨਾਜਰਾ
ਬੋਤ੍ਤਾ ਬੰਨ ਦਰਵਾਜ਼ੇ,
ਵੇ ਬੋਤੇ ਤੇਰੇ ਨੂੰ ਘਾਹ ਦਾ ਟੋਕੜਾ
ਤੈਨੂੰ ਦੋ ਪ੍ਰਸ਼ਾਦੇ
ਗਿੱਧੇ ਵਿੱਚ ਨੱਚਦੀ ਦੀ,
ਧਮਕ ਪਵੇ ਦਰਵਾਜ਼ੇ..



Aa Ve Najra, Beh Ve Najra,
Botta Ban Darwaje,
Ve Botte Tere Nu Ghaa Da Tokkra,
Tenu Do Parshade,
Giddhe Vich Nachdi Di,
Dhamak Pawe Darwaje..!!


57.(Canada) ਹੋਰਾ ਦੇ ਮਾਹੀਏ ਲ਼ਾਮ ਸਲੰਮੇ..੨
ਮੈਨੂੰ ਨਾ ਮਿਲਿਆ ਮੈਚ ਦਾ
ਮੈਂ ਮਰ ਗਈ ਲੋਕੋ ਵੇ
Vancouver ਗੋਭੀ ਵੇਚਦਾ


Horaan De Mahiye Lamm Salamme,
Horan De Mahiye Lamm Salamme,
Meinu Na Mileya Mech Da,
Mein Mar Gyi Loko Ve,

Vancouver Gobi Vechda..!!


 58. ਗੀਜੇ ਅੰਦਰ ਗੀਜਾ, ਓਹਨੂੰ ਦਿਨ ਰਾਤੀ ਫੋਲਦਾ
ਦਿੱਤੀਆ ਨਿਸ਼ਨੀਆ ਨੂੰ ਪੈਰਾਂ ਵਿੱਚ ਰੋਲਦਾ
ਗੁੱਝੀ ਲਾ ਲਈ ਯਾਰੀ, ਨੀ ਬੁਲਾਇਆ ਨਹੀਓ ਬੋਲਦਾ..


Geejhe Andar Geejha, Ohnu Din Raati Folda,
Ditiyan Nishaniyan Nu Peraan Vich Rolda,
Gujhi Laa Lyi Yaari, Ni Bulaya Nhion Bolda,
Gujhi Laa Lyi Yaari, Ni Bulaya Nhion Bolda..

59. (For relative) ਜੇ ਮਾਮੀ ਤੂੰ ਨਚਣਾ ਜਾਣਦੀ, ਇਥੇ ਕਾਸ ਨੂੰ ਆਈ,
ਨੀ ਭਰਿਆ ਪਤੀਲਾ ਪੀ ਗਈ ਦਾਲ ਦਾ, ਰੋਟੀਆ ਦੀ ਥਾਈ ਮੁਕਾਈ,
ਨੀ ਜਾਕੇ ਆਖੇਗੀ ਸ਼ਕਾ ਪੂਰਕੇ ਆਈ...



Je Maami Tu Nachna Jaandi, Ithe Kaas Nu Aayi,
Ni Bhareya Pateela Peegi Daal Da, Rotiyan Di Thayi Mukayi,
Ni Jaake Aakhengi Shaka Poorke Aayi,
Ni Jaake Aakhengi Shaka Poorke Aayi..

60. (Ranjha) ਛੋਲੇ ਪਾਵਾ ਭੜੋਲੇ, ਚਿੱਤ ਚੰਦਰੀ ਦਾ ਡੋਲਦਾ, 
ਮਰਾ ਕੇ ਮਰ ਕੇ ਜੀਵਾ, ਰਾਂਝਾ ਮੁਖੋ ਨਹੀਓਂ ਬੋਲਦਾ


Chole Paawa Bhadole, Chit Chandri Da Dolda,
Mara Ke Marke Jeewa, Ranjha Mukhon Nhion Bolda,
Mara Ke Marke Jeewa, Ranjha Mukhon Nhion Bolda..

61. ਪੇਕਿਆਂ ਦਾ ਘਰ ਖੁੱਲਮ ਖੁੱਲਾ,
ਸੌਰਿਆ ਦੇ ਘਰ ਭੀੜੀ ਥਾ,
ਵੇ ਜਾ ਮੈਂ ਨਹੀਂ ਵੱਸਣਾ,
ਕੁਪੱਤੀ ਤੇਰੀ ਮਾ...
Pekeyan Da Ghar Khullam Khulla,
Pekeyan Da Ghar Khullam Khulla,
Soureyan De Bheedi Thaa,
Ve Jaa Mein Nhi Wassna,
Kupatti Teri Maa..!!


62. ਦਰਾਣੀ ਦੁੱਧ ਰਿੜਕੇ, ਜਠਾਣੀ ਦੁੱਧ ਰਿੜਕੇ..੨
ਮੈਂ ਲੈਨੀ ਆ ਵਿੜਕਾਂ ਵੇ,
ਸਿੰਘਾ ਲਿਆ ਬੱਕਰੀ ਦੁੱਧ ਰਿੜਕਾਂ ਵੇ...


Darani Dudh Ridke, Jethani Dukh Ridke,
Darani Dudh Ridke, Jethani Dukh Ridke,
Mein Leni Aa Vidkaan Ve,
Singhaa Leya Bakkri Dudh Ridkaa Ve,
Singhaa Leya Bakkri Dudh Ridkaa Ve..!! 


63. (To relative) ਜੇ ਮਾਮੀ ਤੂੰ ਨੱਚਣਾ ਜਾਣਦੀ,
ਦੇ ਦੇ ਸ਼ੋਂਕ ਦਾ ਗੇੜਾ,
ਵਈ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ,
ਤੈਥੋਂ ਸੋਹਣਾ ਕਿਹੜਾ,
ਨੀ ਦੀਵਾ ਕਿ ਕਰਨਾ,
ਚੰਨਣ ਹੋ ਜਾਓ ਤੇਰਾ
ਨੀ ਦੀਵਾ ਕਿ ਕਰਨਾ...


Je Maami Tu Nachna Jaandi,
De De Shonk Da Gerha,
Vyi Roop Tere Di Gith Gith Laali,
Tethon Sohna Kehda,
Ni Deewa Ki Karna,
Chanan Ho Jau Tera,

Ni Deewa Ki Karna..!!

64. (Nanke) ਨਾਨਕੇਸ਼ਕ ਵਿਚ ਆਈਆਂ ਮੇਲਣਾ,
ਵੱਡੇ ਘਰਾਂ ਦੀਆਂ ਜਾਈਆਂ,
ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,
ਪੈਰੀ ਝਾਂਜਰਾਂ ਪਾਈਆਂ,
ਜਿੱਧਰ ਜਾਵਣ ਧੂੜ ਉਡਾਵਣ,
ਕੀ ਇਹਨਾਂ ਦੇ ਕਹਿਣੇ,
ਨੀ ਤੂੰ ਹਾਰੀ ਨਾ, ਹਾਰੀ ਨਾਂਹ ਮਾਲਵੇਨੇ..੨

Nanakshakk Vich Ayian Melnaa,
Wadde Gharan Diyan Jayiyan,
Ni Rang Barange Lishkan Lehnge,
Peri Jhanjran Payiyan,
Jidhar Jawan Dhood Udawan,
Ki Ehna De Kehne,
Ni Tu Haari Na, Haari Na Malwene,

Ni Tu Haari Na..!!

65. Jawe Sassiye Ni Putt Tera Ni Mem De,
Mem Di Khatir Suit Suwawe,
Mem Taan Ohnu Khoob Handhawe,
Sanu Jareya Na Jawe Sassiye,
Ni Putt Tera Ni Mem De,
Haye Jawe Sassiye…

66. Je Mundeya Ve Meinu Naal Lejana,
Maa Da Dar Tu Chak Mundeya,
Ve Meinu Reshmi Rumaal Wangu Rakh Mundeya..

67. Kori Kori Koondi Vich Mirchan Ragadan,
Soure Di Akh Vich Paa Dini Aa,
Ghund Kadne Da Alakh Muka Dini Aa..

68. Je Mundeya Ve Tenu Parhna Nhi Aunda,
Mere Kole Tution Rakh Mundeya,
Ve Maafi Mang Lai Kanna Nu Laa Lai Hath Mundeya,
Ve Maafi Mang Lai Kanna Nu Laa Lai Hath Mundeya…

69. Kade Na Khaade Tere Khatte Mithe Jaamnu,
Kade Na Khaade Tere Rass Pede,
Tumba Wajjda Jaalma Vich Vede..!!

70. Melna ne aake jadon gidhe nu shingareya,
Khunda utte bethe har ik nu wangareya,
Lokan diyan nazran ton bach ni melne,
Lakk nu hlaa nale nach ni melne..

71. Asaan Tan Mahiya Dar De Saamne Ucha Chubara Pauna,
Vakhre Hoke Marzi Karni Apna Hukam Chalauna,
Bai Rakhna Tan Teri Marzi,
Peke Jaake Madak Naal Auna..!

72. Khatti Chunni Leke Ni Mein Dhaar Chon Chali Aa..
Khatti Chunni Ne Mer Gal Ghut Ta..
Ni Mein Katte De Bhulekhe Charha Jeth Kutt Ta..
Ni Mein Katte De Bhulekhe Charha Jeth Kutt Ta..!!

73. (end) Giddha Paya Mel Nachaya,
Giddha Paya Mel Nachaya,
Hogi Jaan Di Teyaari,
Haakan Ghar Wajjiyan,
Chad Mitra Phulkari,
Haakan Ghar Wajjiyan..!!

74. Bari Barsi Khatan Gya Si,
Khat Ke Leyanda Taana,
Jhanjar Ban Mitra, Tainu Addiyan Kooch Ke Pawa,
Jhanjar Ban Mitra.!

75. Bari Barsi Khatan Geya Si,
Bari Barsi Khatan Geya Si,
Khat Ke Leyandi Royi,
Rishte Bathere Jagg Te,
Mappeyan Warga Na Koi..!

76. Pakkangiyan Ambiyan Te Pawange Muraba,
Deor Gya Noukari Darani Da Mooh Kabba,
Ni Daraniye Thaali Vich Fabbda Wajja…

 77. Jera Jera Jera,
Pooniyan Mein Dhayi Kattiyan,
Tutt Pene Da Terwa Gerha,
Lang Geya Nakk Watt Ke.
Tenu Maan Ve Chandreya Kehda,
Sheesha Dekh Leke Mundeya,
Tere Rang Ton Tej Rang Mera,
Jhaakhdi Di Akh Pakkgi,
Kade Paa Watna Wal Fera,
Jhaakhdi Di Akh Pakkgi.!

78. Kore Kore Sone Da Mein Tikka Kadwoni Aa,
Vich Pawoni Aa Cheer Bibi Nannde,
Sade Na Pasand Tera Veer Bibi Nannde..

79. Nachan wale di aadi na rehndi
Gaun wale da muh
Gaun wale da muh
Boli main pawan. nach gidhe wich tu
Boli main pawan. nach gidhe wich tu


Monday 12 November 2018

Indian Punjabi Wedding Song - Batiyan Bhujhai Rakhdi Diva bale sari raat

In English

Batiya bhujae rakhdi
Ve diva balle sari raat meriya haaniya
Diva balle sari raat meriya haaniya

Kahnu menu tang karna vee
Vekha rasta mein sari sari raat
Dasda ni dil vali baat

Din charda to rava vekha
Pa behndi ha shava
Minta krdi thak gae aa ve
Sohneya vang bulava

Vicho vich rava sardi mekn... 2
Jive sardi karae vich reet 
Deve me dil vala bheet

Aa ja dil diya mehrava 
Naaz uthava tere ve 
Khushiya de full khir jaan
Mahiya mere dil de vehre,

Aj meri ek mann le ve...2
Mein te managi teriya hazar
Mereya mahiya, tetho mein manga tera pyaar

Lakh vari ve kar kar minta,
Tenu gal samjhae phr v tenu pyar krn Di jach zara na aae

Othe mein vachava Palma be jithe rakhe Tu mahiya aake peer meriya haaniya
Mein manga be nit Teri kheer