Sunday, 2 February 2025

Punjabi wedding song, ni saheliyo nu pyaar, pyaar menu ho geya

ਨੀ ਉਹ ਮੁੰਡਾ ਉੱਚਾ ਲੰਬਾ,
ਮੇਰਾ ਦਿਲ ਮੰਗੇ, ਨੀ ਮੈਂ ਸਾਂਗ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.

ਮੈਨੂੰ ਚੜ੍ਹਦੀ ਪਈ ਜਵਾਨੀ,
ਦੂਜੀ ਅੱਖ ਬੜੀ ਮਸਤਾਨੀ,
ਨੀ ਉਹ ਮੇਰੇ ਦਿਲ ਦਾ ਜਾਨੀ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.

ਨੀ ਉਹ ਲੁਕ ਲੁਕ ਕਰੇ ਇਸ਼ਾਰੇ,
ਕਹਿੰਦਾ ਆ ਜਾ....
ਮੈਨੂੰ ਮਿਲ ਜਾ ਸੋਹਣੀਏ ਨਾਰੇ.
ਸਾਨੂੰ ਡਰ ਮਾਪਿਆਂ ਦਾ ਮਾਰੇ ..
ਕੀਤੇ ਪੇ ਨਾਹ ਜਾਨ ਪਵਾੜੇ...
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.

ਨੀ ਇਕ ਦਿਲ ਕਰਦਾ ਹੈ ਮੈਂ ਜਾਵਾ
ਜਾ ਕੇ ਦਿਲ ਦਾ ਹਾਲ ਸੁਣਾਵਾ
ਆਪਣੇ ਦਿਲ ਦਾ ਹਾਲ ਸੁਣਾਵਾ
ਓਹਨੂੰ ਘੁੱਟ ਗਲਵਕੜੀ ਪਾਵਾ
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.