ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਪਤੀਲੇ ਚ ਪਾਇਆ ਪਾਣੀ,
ਮੇਰੀ ਸੱਸ ਬੜੀ ਸਿਆਣੀ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਲਾਚੀ,
ਮੇਰੀ ਸੱਸ ਰਹਿੰਦੀ ਗਵਾਚੀ.
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਦਾਲਚੀਨੀ
ਮੇਰੀ ਸੱਸ ਬੜੀ ਕਾਮਿਨੀ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਸ਼ਾਕਰ
ਮੇਰੀ ਸੱਸ ਨੂੰ ਆ ਗਿਆ ਚੱਕਰ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਪੱਤੀ
ਮੇਰੀ ਸੱਸ ਬੜੀ ਕਪਟੀ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਇਆ ਦੁੱਧ
ਮੇਰੀ ਸੱਸ ਨੇ ਛੇੜਿਆ ਯੁੱਧ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਨੂੰ ਆਇਆ ਉਬਾਲਾ
ਮੇਰੀ ਸੱਸ ਕੱਢਦੀ ਗਾਲਾ
ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਪਾਈ ਵਿਚ ਕੱਪਾ
ਮੇਰੀ ਸੱਸ ਨੇ ਕੀਤਾ ਸਿਆਪਾ
No comments:
Post a Comment