ਨੀ ਉਹ ਮੁੰਡਾ ਉੱਚਾ ਲੰਬਾ,
ਮੇਰਾ ਦਿਲ ਮੰਗੇ, ਨੀ ਮੈਂ ਸਾਂਗ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.
ਮੈਨੂੰ ਚੜ੍ਹਦੀ ਪਈ ਜਵਾਨੀ,
ਦੂਜੀ ਅੱਖ ਬੜੀ ਮਸਤਾਨੀ,
ਨੀ ਉਹ ਮੇਰੇ ਦਿਲ ਦਾ ਜਾਨੀ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.
ਨੀ ਉਹ ਲੁਕ ਲੁਕ ਕਰੇ ਇਸ਼ਾਰੇ,
ਕਹਿੰਦਾ ਆ ਜਾ....
ਮੈਨੂੰ ਮਿਲ ਜਾ ਸੋਹਣੀਏ ਨਾਰੇ.
ਸਾਨੂੰ ਡਰ ਮਾਪਿਆਂ ਦਾ ਮਾਰੇ ..
ਕੀਤੇ ਪੇ ਨਾਹ ਜਾਨ ਪਵਾੜੇ...
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.