Saturday, 9 August 2025

Saheliya diya boliya(ਸਹੇਲੀਆਂ ਦਿਆਂ ਬੋਲਿਆ )

1. ਇਧਰ ਕਣਕਾਂ ਉਧਰ ਕਣਕਾਂ
ਕਣਕਾਂ ਵਿਚ ਹਵੇਲੀ...
ਇਧਰ ਕਣਕਾਂ ਉਧਰ ਕਣਕਾਂ
ਕਣਕਾਂ ਵਿਚ ਹਵੇਲੀ...
ਮਾਪੇ ਨਿੱਤ ਮਿਲਦੇ
ਔਖੀ ਮਿਲੇ ਸਹੇਲੀ

Tuesday, 5 August 2025

Punjabi wedding song - kangi wanwan te dukhan mere vaal ni maaye

ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ
ਹੋ ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.
ਹੋ ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.

ਮੈਂ ਤੇ ਹੋ ਗਈ ਆ ਹਾਲੋ ਬੇਹਾਲ ਨੀ ਮਾਏ
ਹੋ ਮੈਂ ਤੇ ਹੋ ਗਈ ਆ ਹਾਲੋ ਬੇਹਾਲ ਨੀ ਮਾਏ.
ਹੋ ਮੈਂ ਤੇ ਹੋ ਗਈ ਆ ਹਾਲੋ ਬੇਹਾਲ ਨੀ ਮਾਏ.

ਹੋ ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.
ਹੋ ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.

ਹੋ ਸੋਹਣੀ ਘੋੜਾ ਤੇ ਜੁੱਤੀ ਤਿੱਲੇਦਾਰ ਨੀ ਮਾਏ
ਜਦੋ ਚੜ੍ਹਦਾ ਤੇ ਲੱਗਦਾ ਥਾਣੇਦਾਰ ਨੀ ਮਾਏ
ਚੀਰੇ ਵਾਲਾ ਤਾ ਆਇਆ ਮੈਨੂੰ ਲੈਣ ਨੀ ਮਾਏ
ਹੋ ਸੋਹਣੇ ਲੱਗਦੇ ਨੇ ਮੈਨੂੰ ਓਹਦੇ ਨੈਣ ਨੀ ਮਾਏ

ਜਦ ਮੈਂ ਆਈ ਤੇ ਹੱਥੀਂ ਮੇਰੇ ਚੂੜੀਆਂ ਮਾਏ
ਜਦ ਮੈਂ ਆਈ ਤੇ ਹੱਥੀਂ ਮੇਰੇ ਚੂੜੀਆਂ ਮਾਏ
ਦਿਨੇ ਲੜਦਾ ਤੇ ਰਾਤੀ ਗੱਲਾਂ ਗੁੜੀਆ ਮਾਏ

ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.
ਮੈਂ ਤਾ ਹੋ ਗਈ ਆ ਹਾਲੋ ਬੇਹਾਲ ਨੀ ਮਾਏ
ਹੋ ਮੈਂ ਤਾ ਹੋ ਗਈ ਆ ਹਾਲੋ ਬੇਹਾਲ ਨੀ ਮਾਏ
ਹੋ ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.
ਕੰਘੀ ਵਾਂਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ.

Wednesday, 12 March 2025

Punjabi wedding song - tusi ki peoge, ek kap chaa

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਪਤੀਲੇ ਚ ਪਾਇਆ ਪਾਣੀ,
ਮੇਰੀ ਸੱਸ ਬੜੀ ਸਿਆਣੀ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਲਾਚੀ,
ਮੇਰੀ ਸੱਸ ਰਹਿੰਦੀ ਗਵਾਚੀ.

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਦਾਲਚੀਨੀ
ਮੇਰੀ ਸੱਸ ਬੜੀ ਕਾਮਿਨੀ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਸ਼ਾਕਰ
ਮੇਰੀ ਸੱਸ ਨੂੰ ਆ ਗਿਆ ਚੱਕਰ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਈ ਪੱਤੀ
ਮੇਰੀ ਸੱਸ ਬੜੀ ਕਪਟੀ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਚ ਪਾਇਆ ਦੁੱਧ
ਮੇਰੀ ਸੱਸ ਨੇ ਛੇੜਿਆ ਯੁੱਧ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਨੂੰ ਆਇਆ ਉਬਾਲਾ
ਮੇਰੀ ਸੱਸ ਕੱਢਦੀ ਗਾਲਾ

ਤੁਸੀਂ ਕਿ ਪੀਓਗੇ,
ਇਕ ਕੱਪ ਚਾਅ,
ਚਾਅ ਪਾਈ ਵਿਚ ਕੱਪਾ
ਮੇਰੀ ਸੱਸ ਨੇ ਕੀਤਾ ਸਿਆਪਾ

Sunday, 2 February 2025

Punjabi wedding song, ni saheliyo nu pyaar, pyaar menu ho geya

ਨੀ ਉਹ ਮੁੰਡਾ ਉੱਚਾ ਲੰਬਾ,
ਮੇਰਾ ਦਿਲ ਮੰਗੇ, ਨੀ ਮੈਂ ਸਾਂਗ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.

ਮੈਨੂੰ ਚੜ੍ਹਦੀ ਪਈ ਜਵਾਨੀ,
ਦੂਜੀ ਅੱਖ ਬੜੀ ਮਸਤਾਨੀ,
ਨੀ ਉਹ ਮੇਰੇ ਦਿਲ ਦਾ ਜਾਨੀ,
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.

ਨੀ ਉਹ ਲੁਕ ਲੁਕ ਕਰੇ ਇਸ਼ਾਰੇ,
ਕਹਿੰਦਾ ਆ ਜਾ....
ਮੈਨੂੰ ਮਿਲ ਜਾ ਸੋਹਣੀਏ ਨਾਰੇ.
ਸਾਨੂੰ ਡਰ ਮਾਪਿਆਂ ਦਾ ਮਾਰੇ ..
ਕੀਤੇ ਪੇ ਨਾਹ ਜਾਨ ਪਵਾੜੇ...
ਨੀ ਸਹੇਲੀਓ ਨੀ ਪਿਆਰ, ਪਿਆਰ ਮੈਨੂੰ ਹੋ ਗਿਆ.